ਗ਼ਜ਼ਲ ਅੱਖਾਂ ਭਰ ਕੇ ਰੋ ਨਾ ਹੋਵੇ ।
ਪੱਥਰ ਸਾਥੋਂ ਹੋ ਨਾ ਹੋਵੇ ।
ਦਰਦ ਅਸਾਨੂੰ ਅਪਣਾ ਜਾਪੇ,
ਵੱਖਰਾ ਇਸਤੋਂ ਹੋ ਨਾ ਹੋਵੇ ।
ਨ੍ਹੇਰੇ ਦਾ ਰਸਤਾ ਦਿਖਲਾਵੇ,
ਐਸੀ ਕੋਈ ਲੋ ਨਾ ਹੋਵੇ ।
ਮੈਲ਼ ਵਿਛੋੜੇ ਦੀ ਦਿਲ ਉੱਤੇ,
ਅੱਥਰੂਆਂ ਤੋਂ ਧੋ ਨਾ ਹੋਵੇ ।
ਕੋਮਲ ਹਿਰਦੇ ਹੋਵਣ ਨਾ ਜੇ,
ਫੁੱਲਾਂ ਵਿੱਚ ਖੁਸ਼ਬੋ ਨਾ ਹੋਵੇ ।
=======================
ਗ਼ਜ਼ਲ
ਤੇਰੇ ਆਪਣੇ ਸਦਾ ਅਪਣੇ ਰਹਿਣਗੇ ਇਹ ਭੁਲੇਖਾ ਹੈ ।
ਮੁਸੀਬਤ ਵਿਚ ਵੀ ਤੇਰੇ ਸੰਗ ਚਲਣਗੇ ਇਹ ਭੁਲੇਖਾ ਹੈ ।
ਤੂੰ ਸੋਚੇਂ ਮਿਲ ਕੇ ਸਾਰੇ ਸ਼ਿਕਵਿਆਂ ਨੂੰ ਦੂਰ ਕਰਲਾਂਗੇ,

ਕੋਈ ਬੇਰੰਗ .ਖਤ ਵੀ ਉਹ ਲਿਖਣਗੇ ਇਹ ਭੁਲੇਖਾ ਹੈ ।
ਮਹੀਨਾ ਸਾਉਣ ਦਾ ਭਾਵੇਂ,ਨੇ ਬੱਦਲ਼ ਬਹੁਤ ਅਸਮਾਨੀਂ,
ਤੇਰੇ ਔੜਾਂ ਦੇ ਮਾਰੇ ਤੇ ਵਰ੍ਹਣਗੇ ਇਹ ਭੁਲੇਖਾ ਹੈ ।
ਕਿਨਾਰੇ ਬੈਠਿਆਂ ਬਸ ਮਾਪਦੇ ਰਹਿੰਦੇ ਜੋ ਗਹਿਰਾਈ,
ਕਿਸੇ ਦਿਨ ਉਹ ਸਮੁੰਦਰ ਨੂੰ ਤਰਣਗੇ ਇਹ ਭੁਲੇਖਾ ਹੈ ।
ਜਿਨ੍ਹਾਂ ਦੇ ਮੋਮ ਵਰਗੇ ਜਿਸਮ ਨੇ ਕੋਮਲ ਤੇ ਹਲਕੇ ਜਏ,
ਤੇਰੀ .ਖਾਤਿਰ ਉਹ ਧੁੱਪਾਂ ਸੰਗ ਲੜਣਗੇ ਇਹ ਭੁਲੇਖਾ ਹੈ ।
ਜਸਵੀਰ ਹੁਸੈਨ
3 comments:
ਜਬਵੀਰ ਜੀ...ਦੋਵੇਂ ਗ਼ਜ਼ਲਾਂ ਕਮਾਲ ਦੀਆਂ ਨੇ...ਮੁਬਾਰਕਾਂ! ਹੁਣ ਸਾਰਾ ਬਲੌਗ ਪੰਜਾਬੀ 'ਚ ਕਨਵਰਟ ਕਰ ਲਓ ਛੇਤੀ !!
ਅਦਬ ਸਹਿਤ
ਤਮੰਨਾ
ਕੈਨੇਡਾ
Hi,
Your Gazals are fantastic and ind blowing.Too good.Is tara lag reha ki jive dil di gal hove.Marvellous
khoob ,javir ji
Post a Comment