Wednesday, November 9, 2011

“ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੁ ਸੁਪਨਿਆਂ ਦਾ ਮਰ ਜਾਣਾ”।

ਅਸੀਂ ਲੜਾਂਗੇ ਸਾਥੀ


ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤਕ
ਕਿ ਵੀਰੂ ਬਕਰੀਆਂ ਵਾਲਾ ਜਦੋਂ ਤਕ
ਬੱਕਰੀਆਂ ਦਾ ਮੂਤ ਪੀਦਾਂ ਹੈ
ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁਜੀਆਂ ਅੱਖਾਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਚੌਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁਟਣ ਦੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ
ਅਸੀਂ ਲੜਾਂਗੇ ਜਦ ਤੱਕ
ਦੁਨੀਆ ‘ਚ ਲੜਨ ਦੀ ਲੋੜ ਬਾਕੀ ਹੈ

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲ਼ੜ ਕੇ ਮਰ ਚੁਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ….

Sunday, October 2, 2011

1 ਅਕਤੂਬਰ ਨੂੰ ਹਰਵਿੰਦਰ ਭੰਡਾਲ ਦੀ ਕਿਤਾਬ "ਚਰਾਗਾਹਾਂ ਤੋਂ ਪਾਰ " ਤੇ ਕਰਵਾਈ ਗਈ ਸ਼ਬਦ ਵਿਚਾਰ ਮੰਚ ਜਲੰਧਰ ਵਲੋਂ ਗੋਸ਼ਟੀ


ਪ੍ਰਧਾਨਗੀ ਮੰਡਲ 'ਚ ਬੈਠੇ ਡ.ਆਰ.ਬੀ.ਸਿੰਘ,ਪਰਮਿੰਦਰਜੀਤ,ਦਵਿੰਦਰ ਜੌਹਲ,ਹਰਵਿੰਦਰ ਭੰਡਾਲ ਅਤੇ ਪਰਮਿੰਦਰ ਸੋਢੀ



















ਕਵੀ ਤੇ ਚਿੰਤਕ ਹਰਵਿੰਦਰ ਭੰਡਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ





ਅਖਰ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹਰਵਿੰਦਰ ਭੰਡਾਲ ਦੇ ਕਾਵ-ਚਿੰਤਨ ਬਾਰੇ ਬੋਲਦੇ ਹੋਏ













ਅਖਰ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹਰਵਿੰਦਰ ਭੰਡਾਲ ਦੇ ਕਾਵ-ਚਿੰਤਨ ਬਾਰੇ ਬੋਲਦੇ ਹੋਏ












ਅਖਰ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹਰਵਿੰਦਰ ਭੰਡਾਲ ਦੇ ਕਾਵ-ਚਿੰਤਨ ਬਾਰੇ ਬੋਲਦੇ ਹੋਏ

ਸ਼ਬਦ ਵਿਚਾਰ ਮੰਚ ਜਲੰਧਰ ਵਲੋਂ ਹਰਵਿੰਦਰ ਭੰਡਾਲ ਦੇ ਕਾਵ ਸੰਗ੍ਰੇਹ "ਚਰਾਗਾਹਾਂ ਤੋਂ ਪਾਰ " ਤੇ ਕਰਵਾਈ ਗਯੀ ਵਿਚਾਰ ਚਰਚਾ ਦੇ ਕੁਝ ਪਲ

Tuesday, September 13, 2011

ਜਸਵੀਰ ਹੁਸੈਨ - ਗ਼ਜ਼ਲ

ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,

ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।

----

ਵਿੱਚ ਜਵਾਨੀ ਅੱਖੀਂ ਘੱਟਾ ਪਾ ਕੇ ਸਭਨਾਂ ਦੇ ,

ਜਿੱਥੇ ਚੋਰੀ ਮਿਲ਼ਦੇ ਸੀ ਉਹ ਥਾਵਾਂ ਲੱਭਦੇ ਨੇ ।

----

ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,

ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।

ਅਸ਼ਆਰ

ਯਾਦ ਕਿਸੀ ਕੀ ਚਾਂਦਨੀ ਬਨ ਕਰ ਕੋਠੇ-ਕੋਠੇ ਉਤਰੀ ਹੈ।
ਯਾਦ ਕਿਸੀ ਕੀ ਧੂਪ ਹੂਈ ਹੈ ਜ਼ੀਨਾ-ਜ਼ੀਨਾ ਉਤਰੀ ਹੈ ।
ਰਾਤ ਕੀ ਰਾਨੀ ਸੈਹਨ-ਏ-ਚਮਨ ਮੇਂ ਗੇਸੂ ਖੋਲ੍ਹੇ ਸੋਤੀ ਹੈ ।
ਰਾਤ-ਬੇਰਾਤ ਉਧਰ ਮਤ ਜਾਨਾ ਇਕ ਨਾਗਿਨ ਭੀ ਰਹਤੀ ਹੈ ।
ਤੁਮ ਕੋ ਕਯਾ ਤੁਮ ਗ਼ਜ਼ਲੇਂ ਕਹਿ ਕਰ ਅਪਨੀ ਆਗ ਬੁਝਾ ਲੋਗੇ,
ਉਸ ਕੇ ਜੀਅ ਸੇ ਪੂਛੋ ਜੋ ਪੱਥਰ ਕੀ ਤਰਹ ਚੁਪ ਰਹਤੀ ਹੈ ।

Wednesday, September 7, 2011

ਦੋਸਤੋ ,,,,,,,ਪਾਕਿਸਤਾਨੀ ਫ਼ਕੀਰ ਸ਼ਾਇਰ ਬਾਬਾ ਨਜਮੀ ਦੀਆਂ ਕੁਝ ਰਚਨਾਵਾਂ ਸਾਂਝੀਆਂ ਕਰ ਰਿਹਾ ਹਾਂ ,,,,,,ਉਮੀਦ ਏ ,,,ਪਸੰਦ ਕਰੋਗੇ

ਗ਼ਜ਼ਲ


ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ।


ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ।



ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ,


ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ।



ਚਿੱਟੇ ਦਿਨ ਜੇ ਮਿਲ਼ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ,


ਮਿਲ਼ਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ।



ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ,


ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ।



ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲ਼ੀ ਨੂੰ,


ਕਦ ਮਿਲ਼ਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ।



ਮੈਨੂੰ ਤੇ ਇੰਜ ਲਗਦਾ ਏ ਬਾਬਾ, ਛੱਲਾਂ ਤੰਗ ਸਮੁੰਦਰ ਤੋਂ,


ਮੁੜ-ਮੁੜ ਆਉਂਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ।


=====


ਗ਼ਜ਼ਲ


ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।


ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।



ਉਹਨਾਂ ਦਾ ਵੀ ਤੂੰਹੀਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,


ਈਦਾਂ ਵਾਲ਼ੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ।



ਜਿਹਨਾਂ ਦੇ ਗਲ਼ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,


ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ।



ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,


ਜਿਹੜੇ ਇਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ।



ਸ਼ੀਸ਼ੇ ਉੱਤੇ ਮਲ਼ੇ ਸਿਆਹੀਆਂ, ਹੱਕ਼ ਏ ਮੇਰੇ ਦੁਸ਼ਮਣ ਦਾ,


ਸੱਜਣਾਂ ਨੂੰ ਕੀ ਬਣੀਆਂ, ਮੇਰੇ ਫੁੱਲ ਲਿਤਾੜੀ ਜਾਂਦੇ ਨੇ।



ਚੱਲ ਉਏ ਬਾਬਾ ਨਜਮੀ ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,


ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।


=====


ਗ਼ਜ਼ਲ


ਵਾਰਸ ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ


ਕਿਸਰਾਂ ਆਖਾਂ ਮਾਂ ਬੋਲੀ ਦੇ ਬਰਖ਼ੁਦਾਰ ਪੰਜਾਬੀ ਨੇ।



ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,


ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ।



ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,


ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ।



ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,


ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ।



ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,


ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ।



ਖ਼ਵਾਜਾ ਫ਼ਰੀਦ, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,


ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ।



ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,


ਬਾਬਾ ਨਜਮੀ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।


=====

Sunday, September 4, 2011

ਤ੍ਰਿਸ਼ੰਕੁ

ਮੈਂ
ਤੇ ਮੇਰਾ ਘਰ
ਲਟਕੇ ਪਏ ਹਾਂ
ਅਧ-ਅਸਮਾਨ ਵਿਚ
........
ਬਿਜੜੇ ਦੇ ਆਹਲਣੇ ਵਾਂਗ

Friday, September 2, 2011

ਦੋਸਤੋ ਆਪਨੇ ਮਿੱਤਰ ਦੀਪ ਨਿਰਮੋਹੀ ਦੀਆਂ ਦੋ ਨਜ਼ਮਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ

ਬੇਮੁੱਖਤਾ ੧
.....
ਸੋਚਾਂ ਦਾ ਅਕਸ
ਸ਼ਬਦੋਂ ਕੋਰਾ
ਬੇਮੁੱਖ ਹੋਈ
ਮੈਥੋਂ ਕਵਿਤਾ ।
-----
ਬੇਮੁੱਖਤਾ ੨
....
ਭਾਵਾਂ ਦੀ ਬਾਰਿਸ਼
ਛਮ ਛਮ ਛਮ ਛਮ
ਬੰਜਰ ਭੋਂਇ
ਬੀਜ ਵਿਅਰਥਾ ।
-----


ਦੀਪ ਨਿਰਮੋਹੀ

Monday, August 29, 2011

ਸ਼ਿਵ ਕੁਮਾਰ ਬਟਾਲਵੀ

ਇਕ ਸ਼ਿਕਰਾ ਯਾਰ ਬਨਾਯਾ

ਮਾਯੇ ਨੀ ਮਾਯੇ
ਮੈਂ ਇਕ ਸ਼ਿਕਰਾ ਯਾਰ ਬਨਾਯਾ
ਓਦੇ ਸਿਰ ਤੇ ਕਲਗੀ
ਓਦੇ ਪੈਰੀਂ ਝਾਂਜਰ
ਤੇ ਓ ਚੋਗ ਚੁਗੇਂਦਾ ਆਯਾ.
ਇਕ ਓਦੇ ਰੂਪ ਦੀ ਧੁਪ ਤਿਖੇਰੀ
ਦੁਜਾ ਮਹਕਾਂ ਦਾ ਤਿਰਹਾਯਾ
ਤੀਜਾ ਓਦਾ ਰਂਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਯਾ.
ਇਸ਼੍ਕੇ ਦਾ ਇਕ ਪਲਂਗ ਨਵਾਰੀ,
ਅਸਾਂ ਚਾਨੰਨਿਯਾਂ ਵਿਚ ਡਾਯਾ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾਂ ਪਲਂਗੇ ਪਾਯਾ.
ਦੁਖਣ ਮੇਰੇ ਨੈਨਾਂ ਦੇ ਕੋਯੇ
ਵਿਚ ਹਾਡ਼੍ਅ ਹਂਜੁਆਂ ਦਾ ਆਈਯਾ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਏ ਕਿ ਜੁਲ੍ਮ ਕਮਾਯਾ.
ਸੁਬਹ ਸਵੇਰੇ ਲੈ ਨੀ ਵਟਣਾ
ਅਸਾਂ ਮਲ ਮਲ ਓਸ ਨਵ੍ਹਾਯਾ
ਦੇਹੀ ਦੇ ਵਿਚੋਂ ਨਿਕਲਣ ਚੀਂਗਾਂ
ਤੇ ਸਾਡਾ ਹਾਥ ਗਯਾ ਕੁਮ੍ਹਲਾਯਾ.
ਚੂਰੀ ਕੁੱਟਾਂ ਤਾਂ ਓ ਖਾਂਦਾ ਨਾਹੀ
ਓਨ੍ਹੁਂ ਦਿਲ ਦਾ ਮਾਂਸ ਖਵਾਯਾ
ਇਕ ਉਡਾਰੀ ਐਸੀ ਮਾਰੀ
ਓ ਮੁਡ਼੍ਅ ਵਤਨੀ ਨਾ ਆਯਾ.
ਓ ਮਾਯੇ ਨੀਂ
ਮੈਂ ਇਕ ਸ਼ਿਕਰਾ ਯਾਰ ਬਨਾਯਾ
ਓਦੇ ਸਿਰ ਤੇ ਕਲਗੀ
ਓਦੇ ਪੈਰੀਂ ਝਾਂਜਰ
ਤੇ ਓ ਚੋਗ ਚੁਗੇਂਦਾ ਆਯਾ.

Friday, July 29, 2011

ਘਰ-ਘਾਟ

ਅਕਸਰ

ਮੈਂ ਤਲਾਸ਼ਦਾ

ਘਰ ਵਿੱਚੋਂ ਘਰ

ਪਰ

ਘਰ ਵਿੱਚੋਂ ਘਰ ਵਰਗਾ

ਕੁਝ ਵੀ ਨਹੀਂ ਲੱਭਦਾ

ਘੋਖਣ

ਸੋਚਣ

ਪਰਖਣ

ਨਿਰਖਣ

ਤੋਂ ਬਾਅਦ ਵੀ

ਉੱਤਰ ਨਹੀਂ ਲੱਭਦਾ

ਕਿ

ਘਰ ਦੇ ਘਰ ਨਾ ਹੋਣ ਵਿੱਚ

ਕਾਸ ਦੀ ਘਾਟ ਏ

...

ਅਖੀਰ ਰਹਿ ਜਾਂਦਾ ਹਾਂ

ਘਰ ਦਾ

ਨਾ ਘਾਟ ਦਾ ।

ਗ਼ਜ਼ਲ

ਬੀਤ ਚੁੱਕੇ ਵਕਤ ਨੂੰ ,ਮੁੜਕੇ ਲਿਆਵਾਂ ਕਿਸ ਤਰ੍ਹਾਂ।
ਹਿਜਰ ਦੇ ਵਿੱਚ ਦਿਲ ਤੜਪਦੇ ਨੂੰ ਵਰਾਵਾਂ ਕਿਸ ਤਰ੍ਹਾਂ।
-
ਜੋ ਕਹਾਂਗਾ ,ਸੋ ਕਰੇਂਗਾ ,ਇਹ ਕਿਹਾ ਸੀ ਤੁੰ ਹਜ਼ੂਰ,
ਹੁਣ ਕਹੇ,ਰਾਹਾਂ 'ਚ ਮੈਂ ਤਾਰੇ ਵਿਛਾਵਾ ਕਿਸ ਤਰ੍ਹਾਂ।
-
ਮੈਂ ਸਮੁੰਦਰ ਨੂੰ ਕਿਹਾ ਕਿ ਲੀਲ ਲੈ ਹੰਝੂ ਮੇਰੇ,
ਉਸ ਕਿਹਾ ਕਿ ਇਹ ਸਮੰਦਰ ਮੈਂ ਲੁਕਾਵਾਂ ਕਿਸ ਤਰ੍ਹਾਂ।
-
ਨਾਲ ਤੇਰੇ ਜੀਣ ਦੇ ਮੈਂ ਖ਼ਾਬ ਤੱਕ ਭੁਲਿਆ ਨਹੀਂ,
ਹੈ ਹਕੀਕਤ ਤੁੰ,ਤਾਂ ਦੱਸ,ਤੈਨੂੰ ਭੁਲਾਵਾਂ ਕਿਸ ਤਰ੍ਹਾਂ।
-
ਦਰਦ ਦਿਲ ਦਾ ਲਿਖਣ ਤੋਂ ਹੀ ਵਿਹਲ ਬਸ ਮਿਲਦੀ ਨਹੀਂ,
ਗ਼ਜ਼ਲ ਦੇ ਵਿੱਚ ਬਹਿਰ ਦੇ ਨੁਕਤੇ ਲਿਆਵਾਂ ਕਿਸ ਤਰ੍ਹਾਂ
-

ਜੀਵਨ

ਜੀਵਨ
ਸਿਫ਼ਰ ਤੋਂ ਸਫ਼ਰ ਦੇ ਰਾਹ
ਨਿਸ਼ਬਦ ਤੋਂ ਸ਼ਬਦ
ਬੀਜ ਤੋਂ ਬੂਟਾ
ਬੁੰਦ ਤੋਂ ਸਾਗਰ ਹੁੰਦਾ ਹੋਇਆ
ਨਿਰੰਤਰ
ਲਗਾਤਾਰ
ਆਦਿ ਤੋਂ ਅੰਤ
ਤੇ
ਫਿਰ
ਅੰਤ ਤੋਂ
ਅਨੰਤ ਹੋਣ ਤੱਕ...